Sunday, 29 Nov 2026
LIVE ਤਾਜ਼ਾ ਖ਼ਬਰਾਂ

ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ

ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ
ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਲੈ ਕੇ ਵੱਡਾ ਆਦੇਸ਼ ਜਾਰੀ ਕੀਤਾ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਲੈ ਕੇ ਵੱਡਾ ਆਦੇਸ਼ ਜਾਰੀ ਕੀਤਾ ਗਿਆ ਹੈ। ਪੰਜ ਸਿੰਘ ਸਾਹਿਬਾਨਾਂ ਨੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖਾਈਆ ਕਰਾਕ ਦੇ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗਿਆਸਪੁਰਾ ਨੂੰ ਧਾਰਮਿਕ ਸੰਸਥਾਵਾਂ ਬਾਰੇ ਘਟੀਆ ਤੇ ਅਪਮਾਨਜਨਕ ਸ਼ਬਦਾਵਲੀ ਬੋਲਣ ਕਰਕੇ ਉਨ੍ਹਾਂ ਨੂੰ ਸਕੱਤਰੇਤ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਇਸ ਦੀ ਜਾਣਕਾਰੀ ਵਿਧਾਇਕਾਂ ਨੂੰ ਵੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਝੂਠ ਬੋਲ ਕੇ ਸੇਵਾਦਾਰਾਂ 'ਤੇ ਜਾਤੀਸੂਚਕ ਸ਼ਬਦ ਬੋਲੇ ਗਏ ਅਤੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਅਤਿ ਘਟੀਆ ਸ਼ਬਦਾਵਲੀ ਵਰਤੀ ਗਈ। ਉਨ੍ਹਾਂ ਕਿਹਾ ਸਾਰੇ ਗੁਰੂ ਘਰਾਂ ਦੇ ਦਰਵਾਜ਼ੇ ਸਾਂਝੇ ਹਨ, ਪਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਅਜਿਹਾ ਬਿਰਤਾਂਤ ਘੜਿਆ ਜੋ ਸਿੱਖ ਮਰਿਆਦਾ ਦੇ ਉਲਟ ਹੈ। ਜਥੇਦਾਰ ਨੇ ਆਦੇਸ਼ ਦਿੱਤਾ ਕਿ ਕੋਈ ਵੀ ਸਿੱਖ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਸਾਂਝ ਨਾਲ ਰੱਖੇ। ਉਨ੍ਹਾਂ ਕਿਹਾ ਕਿਹਾ ਗਿਆਸਪੁਰਾ ਵੱਲੋਂ ਸ਼ਰੇਆਮ ਝੂਠ ਬੋਲ ਕੇ ਸਿੱਖ ਰਵਾਇਤਾਂ ਨੂੰ ਚੈਲੇਂਜ ਕਰਨ ਦੇ ਦੋਸ਼ ਹੇਠ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ, ਜਿਸ ਵਿਚ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਦੱਸ ਦੇਈਏ ਮਿਤੀ 12 ਅਕਤੂਬਰ 2026 ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਵਿਧਾਇਕ ਤੇ ਸਿਆਸਤਦਾਨ ਆਏ ਸਨ, ਜਿਸ ਦੌਰਾਨ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਸ ਵੱਲੋਂ ਪਹਿਲਾਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਸਥਾਵਾਂ ਬਾਰੇ ਘਟੀਆ ਤੇ ਅਪਮਾਨਜਨਕ ਸ਼ਬਦਾਵਲੀ ਬੋਲਣ ਕਰਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਦਰ ਆਉਣ ਤੋਂ ਸਿੰਘ ਸਾਹਿਬ ਜੀ ਦੇ ਆਦੇਸ਼ ਅਨੁਸਾਰ ਰੋਕਿਆ ਗਿਆ ਸੀ । ਇਸ ਸਬੰਧੀ ਹਾਜ਼ਰ ਹੋਏ ਵਿਧਾਇਕਾਂ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਸੀ ਪਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਗੁਰੂ ਸਾਹਿਬ ਦੇ ਸਿਰਜੇ ਤਖ਼ਤ ਸਾਹਿਬ ਬਾਰੇ ਝੂਠ ਬੋਲਦਿਆਂ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਉੱਤੇ ਜਾਤੀ ਵਿਤਕਰੇ ਦੇ ਝੂਠੇ ਦੋਸ਼ ਲਗਾਏ ਗਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਅਤਿ ਘਟੀਆ ਸ਼ਬਦਵਾਲੀ ਵਰਤੀ ਗਈ ਜਿਸ ਨਾਲ ਦੁਨੀਆਂ ਵਿਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਤੇ ਖ਼ਾਲਸਾ ਪੰਥ ਦੇ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚੀ ਹੈ। ਅੱਜ ਵੀ ਵਫ਼ਦ ਰੂਪ ਵਿਚ ਆਏ ਵਿਧਾਇਕਾਂ ਨੇ ਮੰਨਿਆ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਜਾਣਬੁੱਝ ਕੇ ਜਾਤ ਦਾ ਮੁੱਦਾ ਬਣਾਇਆ, ਜਦਕਿ ਉਸ ਦਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਮਨਵਿੰਦਰ ਸਿੰਘ ਗਿਆਸਪੁਰਾ ਨਿੱਜੀ ਸਿਆਸੀ ਲਾਭ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸਿੱਖ ਸਿਧਾਂਤ ਦੇ ਉਲਟ ਚੱਲਿਆ ਹੈ। ਸਿੰਘ ਸਾਹਿਬ ਨੇ ਕਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਜਾਤ-ਪਾਤ, ਊਚ-ਨੀਚ, ਭੇਦ-ਭਾਵ, ਛੂਤ-ਛਾਤ, ਨਸਲ ਭੇਦ, ਰੰਗ ਭੇਦ ਆਦਿ ਵਿਤਕਰੇ ਖਤਮ ਕੀਤੇ ਹਨ। ਪਰ ਗਿਆਸਪੁਰਾ ਨੇ ਅੰਮ੍ਰਿਤਧਾਰੀ ਹੋ ਕੇ ਜਾਤ ਪਾਤ ਅਧਾਰਤ ਝੂਠਾ ਤੇ ਨਫ਼ਰਤ ਫਲਾਉਣ ਦਾ ਬਿਰਤਾਂਤ ਸਿਰਜਿਆ ਹੈ, ਜਿਸ ਕਰਕੇ ਬਹੁਤ ਸਾਰੇ ਸਿੱਖ ਵਿਰੋਧੀ ਅਨਸਰਾਂ ਨੇ ਸਿੱਖ ਸੰਥਾਵਾਂ ਤੇ ਸਿੱਖ ਧਰਮ ਦੇ ਖਿਲਾਫ ਝੂਠਾ ਪ੍ਰਾਪੇਗੰਡਾ ਸ਼ੁਰੂ ਕੀਤਾ। ਇਸ ਨੇ ਸੱਚ ਦੇ ਤਖ਼ਤ ਅਤੇ ਮਨੁੱਖਤਾ ਨੂੰ ਕਲਾਵੇ ਵਿਚ ਲੈਣ ਵਾਲੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਬਾਰੇ ਕੁਫ਼ਰ ਤੋਲਿਆ ਹੈ। ਇਸ ਦਾ ਗੁਨਾਹ ਬਹੁਤ ਗੰਭੀਰ ਅਤੇ ਸਿੱਖ ਸਿਧਾਂਤਾਂ ਨੂੰ ਢਾਹ ਲਗਾਉਣ ਵਾਲਾ ਹੈ, ਇਸ ਲਈ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਸਿੱਖ ਇਸ ਨਾਲ ਸਾਂਝ ਰੱਖਣ ਤੋਂ ਗੁਰੇਜ ਕਰਨ।

ਸੰਬੰਧਿਤ ਖ਼ਬਰਾਂ

ਹੋਰ ਵੇਖੋ
ਤਾਜ਼ਾ ਖ਼ਬਰਾਂ

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Allow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰ ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌਸਮ ਦੇਖ ਸਕਦੇ ਹੋ।

ਮੁੱਖ ਸਵਾasdsadਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨsdfsdf।

ਹਾਂ, ਤੁਸੀਂ 'Contacsfdsft Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Alsdfsdflow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰ ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌsdfsdfਸਮ ਦੇਖ ਸਕਦੇ ਹੋ।

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖsdfsdf਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂdfgsdgsg ਖ਼ਬਰਾਂ।

ਬ੍ਰਾਊਜ਼ਰ 'ਤੇ 'Alloewrwerw' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰewrwer ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌਸਮ ਦੇਖ ਸਕਦੇ ਹੋ।

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀqweqweਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭqweqweੇਜ ਸਕਦੇ ਹੋ।

ਪੰਜਾਬ, ਕੈਨੇਡਾqweqwe, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Allow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲasdasdqwe ਜੁੜੋ।

ਵੈੱਬਸਾਈਟasdasdas ਮੌਸਮ ਦੇਖ ਸਕਦੇ ਹੋ।