Sunday, 29 Nov 2026
LIVE ਤਾਜ਼ਾ ਖ਼ਬਰਾਂ

ਤਰੱਕੀ ਜਾਂ ਸਜ਼ਾ: ਧੰਨਵਾਦ ਸਰਕਾਰੇ! ਮੇਰੇ ਕੋਲ ਵੀਲ੍ਹ ਚੇਅਰ ਹੈ..

ਤਰੱਕੀ ਜਾਂ ਸਜ਼ਾ: ਧੰਨਵਾਦ ਸਰਕਾਰੇ! ਮੇਰੇ ਕੋਲ ਵੀਲ੍ਹ ਚੇਅਰ ਹੈ..
ਅੰਗਹੀਣ ਮੁੱਖ ਅਧਿਆਪਕ ਨੂੰ 250 ਕਿਲੋਮੀਟਰ ਦੂਰ ਤਰਨ ਤਾਰਨ ਤਾਇਨਾਤ ਕਰਨ ’ਤੇ ਉੱਠੇ ਸਵਾਲ
ਜਦੋਂ ਹਕੂਮਤ ਪੱਥਰ-ਦਿਲ ਹੋ ਜਾਵੇ ਤਾਂ ਵੀਲ੍ਹ ਚੇਅਰ ’ਤੇ ਬੈਠੇ ਇਨਸਾਨ ਦੀ ਪੀੜ ਵੀ ਮਹਿਸੂਸ ਨਹੀਂ ਹੁੰਦੀ। ਇੰਜ ਹੋਇਆ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਦਾਤੇਵਾਸ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਹਰਵਿੰਦਰ ਸਿੰਘ ਨਾਲ, ਜੋ ਬਚਪਨ ਉਮਰੇ ਹੀ ਪੋਲਿਓ ਦਾ ਸ਼ਿਕਾਰ ਹੋ ਗਿਆ ਸੀ। ਕੱਲ੍ਹ ਜਦੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਇਨਕਲਾਬੀ ਨਾਇਕ ਨੂੰ ਹਰ ਕੋਈ ਸਿਜਦਾ ਕਰ ਰਿਹਾ ਸੀ, ਤਾਂ ਠੀਕ ਉਸੇ ਦਿਨ ਅਪਾਹਜ ਹਰਵਿੰਦਰ ਸਿੰਘ ਨੂੰ ਵਿਭਾਗੀ ਤਰੱਕੀ ਦੇ ਲਿਖਤੀ ਹੁਕਮ ਮਿਲਦੇ ਹਨ। ਸਿੱਖਿਆ ਵਿਭਾਗ ਪੰਜਾਬ ਨੇ ਬਤੌਰ ਅੰਗਰੇਜ਼ੀ ਅਧਿਆਪਕ ਤਰੱਕੀ ਦੇਣ ਉਪਰੰਤ ਹਰਵਿੰਦਰ ਸਿੰਘ ਦੀ ਤਾਇਨਾਤੀ ਘਰ ਤੋਂ ਕਰੀਬ 250 ਕਿਲੋਮੀਟਰ ਦੂਰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੱਸੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਕਰ ਦਿੱਤੀ ਹੈ। ਉਹ ਇਨ੍ਹਾਂ ਹੁਕਮਾਂ ਨੂੰ ਕੀ ਸਮਝੇ, ਤਰੱਕੀ ਜਾਂ ਸਜ਼ਾ! ਉਹ ਦਸ ਸਾਲ ਪਹਿਲਾਂ ਇਸ ਤਰੱਕੀ ਦੇ ਯੋਗ ਹੋ ਗਿਆ ਸੀ। ਜਦੋਂ ਉਸ ਨੂੰ ਤਰੱਕੀ ਦਾ ਪਤਾ ਲੱਗਿਆ ਤਾਂ ਉਸ ਦੇ ਚਿਹਰੇ ’ਤੇ ਖ਼ੁਸ਼ੀ ਛਾ ਗਈ, ਪ੍ਰੰਤੂ ਜਦੋਂ 250 ਕਿਲੋਮੀਟਰ ਦੂਰ ਤਾਇਨਾਤੀ ਦਾ ਫ਼ਰਲਾ ਦੇਖਿਆ ਤਾਂ ਉਸ ਦੀ ਖ਼ੁਸ਼ੀ ਹੰਝੂਆਂ ’ਚ ਬਦਲ ਗਈ। ਹਰਵਿੰਦਰ ਸਿੰਘ ਨੂੰ ਇਹ ਹੁਕਮ ਪੀੜਾ ਦਾ ਪਰਵਾਨਾ ਜਾਪੇ। ਉਸ ਨੇ ਕਿਹਾ ਕਿ ‘ਧੰਨਵਾਦ ਸਰਕਾਰੇ! ਵਰ੍ਹਿਆਂ ਬਾਅਦ ਮਿਲੀ ‘ਇੰਗਲਿਸ਼ ਮਾਸਟਰ’ ਦੀ ਤਰੱਕੀ ’ਤੇ ਅਜਿਹਾ ਤੋਹਫ਼ਾ ਦਿੱਤਾ ਕਿ ਯਾਦਗਾਰ ਬਣ ਗਈ।’ ਉਸ ਨੇ ਕਿਹਾ ਕਿ ਘਰ ਤੋਂ 250 ਕਿਲੋਮੀਟਰ ਦੂਰ ਤਰਨ ਤਾਰਨ ਹੈ, ਸ਼ੁਕਰ ਹੈ ਮੇਰੇ ਕੋਲ ਵੀਲ੍ਹ ਚੇਅਰ ਹੈ, ਨਹੀਂ ਤਾਂ ਇੰਨੀ ਦੂਰੀ ’ਤੇ ਜਾਣਾ ਔਖਾ ਹੋ ਜਾਂਦਾ। ਸਰਕਾਰ ਦੀ ਇਸ ਦੂਰਅੰਦੇਸ਼ੀ ਨੀਤੀ ਨੂੰ ਸਲਾਮ।’ ਇਹ ਮਹਿਜ਼ ਸ਼ਬਦ ਨਹੀਂ, ਬਲਕਿ ਇੱਕ ਅਪਾਹਜ ਇਨਸਾਨ ਦੀ ਚੀਕ ਹੈ। ਉਹ ਦੱਸਦਾ ਹੈ ਕਿ ਮਾਨਸਾ ਜ਼ਿਲ੍ਹੇ ਅਤੇ ਨੇੜਲੇ ਜ਼ਿਲ੍ਹਿਆਂ ’ਚ ਵੀ ਅੰਗਰੇਜ਼ੀ ਅਧਿਆਪਕਾਂ ਦੀ ਤਾਇਨਾਤੀ ਹੋਈ ਹੈ, ਪ੍ਰੰਤੂ ਉਸ ਦੇ ਇਹ ਸਮਝੋਂ ਬਾਹਰ ਹੈ ਕਿ ਉਸ ਨਾਲ ਹੀ ਕਿਉਂ ਇਹ ਮਜ਼ਾਕ ਕੀਤਾ ਗਿਆ ਹੈ। ਹਰਵਿੰਦਰ ਸਿੰਘ ਆਖਦਾ ਹੈ ਕਿ ਉਹ ਤਰੱਕੀ ਲੈਣ ਤੋਂ ਇਨਕਾਰ ਕਰਦਾ ਹੈ। ਇਹ ਤਾਇਨਾਤੀ ਦੇ ਹੁਕਮ ਉਸ ਲਈ ਮਾਨਸਿਕ ਤਸ਼ੱਦਦ ਵਾਂਗ ਹਨ। ਜਦੋਂ ਪੰਜਾਬ ਸਰਕਾਰ ਨੇ ਅਧਿਆਪਕ ਫ਼ਿਨਲੈਂਡ ਭੇਜੇ ਤਾਂ ਹਰਵਿੰਦਰ ਸਿੰਘ ਨੇ ਸਾਬਤ ਕੀਤਾ ਕਿ ਉਹ ਕਿਸੇ ਗੱਲੋਂ ਘੱਟ ਨਹੀਂ, ਉਹ ਫ਼ਿਨਲੈਂਡ ਤੋਂ ਸਿਖਲਾਈ ਲੈ ਕੇ ਵਾਪਸ ਪਰਤਿਆ। ਹਰਵਿੰਦਰ ਸਿੰਘ ਆਖਦਾ ਹੈ ਕਿ ਜ਼ਿੰਦਗੀ ’ਚ ਹਰ ਚੁਣੌਤੀ ਕਬੂਲ ਕੀਤੀ, ਪ੍ਰੰਤੂ ਸਰਕਾਰ ਨੇ ਇਹ ਚੁਣੌਤੀ ਜਾਣ-ਬੁੱਝ ਕੇ ਦਿੱਤੀ ਹੈ। ਹਰਵਿੰਦਰ ਸਿੰਘ ਦੀ ਜ਼ਿੰਦਗੀ ਨੇ ਬਚਪਨ ਉਮਰੇ ਪ੍ਰੀਖਿਆ ਲਈ। ਉਹ ਹਰ ਚੁਣੌਤੀ ਨੂੰ ਟਿੱਚਰ ਕਰਕੇ ਲੰਘਿਆ। ਉਸ ਨੇ ਪੋਸਟ ਗ੍ਰੈਜੂਏਸ਼ਨ ਅਤੇ ਬੀ.ਐੱਡ. ਕੀਤੀ। ਉਨ੍ਹਾਂ ਦੇ ਪਿਤਾ ਇਕਬਾਲ ਸਿੰਘ ਟੇਲਰ ਮਾਸਟਰ ਹਨ, ਜੋ ਆਪਣੇ ਅਪਾਹਜ ਲੜਕੇ ਨੂੰ ਅਸਲੀ ਮਾਸਟਰ ਵਜੋਂ ਦੇਖਣਾ ਚਾਹੁੰਦੇ ਸਨ। ਪਿਤਾ ਦਾ ਥਾਪੜਾ ਤੇ ਖ਼ੁਦ ਦੀ ਹਿੰਮਤ, ਦੋਵਾਂ ਨੇ ਮਿਲ ਕੇ ਹਰਵਿੰਦਰ ਨੂੰ 2006 ’ਚ ਅਧਿਆਪਕ ਬਣਾ ਦਿੱਤਾ। ਆਪਣੀ ਪੜ੍ਹਾਈ ਦੌਰਾਨ ਹਰਵਿੰਦਰ ਵੀਲ੍ਹ ਚੇਅਰ ਨਹੀਂ ਲੈ ਸਕਿਆ ਵਿੱਤੀ ਵਸੀਲੇ ਹੀ ਨਹੀਂ ਸਨ, ਜਿਸ ਕਰਕੇ ਹਰਵਿੰਦਰ ਸਿੰਘ ਆਪਣੀ ਪੜ੍ਹਾਈ ਦੌਰਾਨ ਵੀਲ੍ਹ ਚੇਅਰ ਵੀ ਨਹੀਂ ਲੈ ਸਕਿਆ। ਉਸ ਨੂੰ ਨੌਕਰੀ ਉਪਰੰਤ ਪਹਿਲੀ ਤਨਖ਼ਾਹ ਮਿਲੀ ਤਾਂ ਉਸ ਨੇ ਵੀਲ੍ਹ ਚੇਅਰ ਲਈ। ਅਧਿਆਪਕ ਹਰਵਿੰਦਰ ਸਿੰਘ ਨੂੰ ਸੰਗੀਤ ਦੀ ਚੰਗੀ ਸਮਝ ਹੈ। ਉਹ ਦੱਸਦਾ ਹੈ ਕਿ ਪੰਜਾਬ ਸਰਕਾਰ ਦੀ ਬਕਾਇਦਾ ਇੱਕ ਪਾਲਿਸੀ ਹੈ ਕਿ ਅੰਗਹੀਣ ਮੁਲਾਜ਼ਮ ਨੂੰ ਘਰ ਤੋਂ ਦੂਰ ਤਾਇਨਾਤ ਨਹੀਂ ਕਰਨਾ। ਅਧਿਆਪਕ ਜਥੇਬੰਦੀਆਂ ਦੇ ਆਗੂ ਆਖਦੇ ਹਨ ਕਿ ਇਕੱਲਾ ਹਰਵਿੰਦਰ ਸਿੰਘ ਨਹੀਂ, ਬਲਕਿ ਹੋਰ ਵੀ ਕਿੰਨੇ ਅਪਾਹਜ ਮੁਲਾਜ਼ਮ ਹਨ ਜਿਨ੍ਹਾਂ ਨੂੰ ਦੂਰ-ਦੁਰਾਡੇ ਦੇ ਸਟੇਸ਼ਨਾਂ ’ਤੇ ਭੇਜ ਦਿੱਤਾ ਗਿਆ ਹੈ

ਸੰਬੰਧਿਤ ਖ਼ਬਰਾਂ

ਹੋਰ ਵੇਖੋ
ਤਾਜ਼ਾ ਖ਼ਬਰਾਂ

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Allow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰ ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌਸਮ ਦੇਖ ਸਕਦੇ ਹੋ।

ਮੁੱਖ ਸਵਾasdsadਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨsdfsdf।

ਹਾਂ, ਤੁਸੀਂ 'Contacsfdsft Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Alsdfsdflow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰ ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌsdfsdfਸਮ ਦੇਖ ਸਕਦੇ ਹੋ।

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖsdfsdf਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂdfgsdgsg ਖ਼ਬਰਾਂ।

ਬ੍ਰਾਊਜ਼ਰ 'ਤੇ 'Alloewrwerw' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰewrwer ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌਸਮ ਦੇਖ ਸਕਦੇ ਹੋ।

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀqweqweਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭqweqweੇਜ ਸਕਦੇ ਹੋ।

ਪੰਜਾਬ, ਕੈਨੇਡਾqweqwe, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Allow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲasdasdqwe ਜੁੜੋ।

ਵੈੱਬਸਾਈਟasdasdas ਮੌਸਮ ਦੇਖ ਸਕਦੇ ਹੋ।