ਕਾਰਨੀ ਨੇ ਮੈਕਸੀਕੋ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਦੁਵੱਲੇ ਵਪਾਰ ਦੇ ਭਵਿੱਖ ਬਾਰੇ ਕੀਤੀ ਚਰਚਾ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੀਨ ਦੇ ਸ਼ੇਨਜ਼ੇਨ ਵਿਚ APEC ਸਮਿਟ ਦੀ ਸਾਈਡਲਾਈਨ 'ਤੇ ਮੰਗਲਵਾਰ ਨੂੰ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਦੋਹਾਂ ਲੀਡਰਸ ਨੇ ਆਪਸੀ ਵਪਾਰ ਦੇ ਭਵਿੱਖ ਬਾਰੇ ਅਹਿਮ ਚਰਚਾ ਕੀਤੀ।

ਇਹ ਮੁਲਾਕਾਤ ਦੋਵਾਂ ਆਗੂਆਂ ਲਈ ਅਮਰੀਕਾ ਨਾਲ ਰੁਕੀ ਹੋਈ ਵਪਾਰਕ ਗੱਲਬਾਤ ਅਤੇ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕਰਨ ਦਾ ਵੀ ਇੱਕ ਮੌਕਾ ਰਿਹਾ, ਹਾਲਾਂਕਿ ਜਨਤਕ ਬਿਆਨ ਵਿਚ ਉਹਨਾਂ ਜ਼ਿਆਦਾਤਰ ਜ਼ੋਰ ਕੈਨੇਡਾ-ਮੈਕਸੀਕੋ ਸਬੰਧਾਂ 'ਤੇ ਦਿੱਤਾ।
ਪ੍ਰਧਾਨ ਮੰਤਰੀ ਕਾਰਨੀ ਨੇ ਦੱਸਿਆ ਕਿ ਸਤੰਬਰ 2025 ਵਿਚ ਸ਼ੁਰੂ ਕੀਤੇ ਗਏ ਕੈਨੇਡਾ-ਮੈਕਸੀਕੋ ਐਕਸ਼ਨ ਪਲੈਨ ਤਹਿਤ ਹੁਣ ਤੱਕ 120 ਤੋਂ ਵੱਧ ਪਹਿਲਕਦਮੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਸ ਸਦਕਾ ਇਸ ਸਾਲ ਦੋਵਾਂ ਦੇਸ਼ਾਂ ਵਿਚਕਾਰ ਦੁਵੱਲਾ ਵਪਾਰ ਪਿਛਲੇ ਸਾਲ ਦੇ ਮੁਕਾਬਲੇ 18 ਤੋਂ 19 ਫੀਸਦੀ ਤੱਕ ਵਧਿਆ ਹੈ। ਗੌਰਤਲਬ ਹੈ ਕਿ ਮੈਕਸੀਕੋ, ਕੈਨੇਡਾ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। 2025 ਵਿਚ ਦੋਹਾਂ ਵਿਚਾਲੇ ਸਾਲਾਨਾ ਵਪਾਰ $62.4 ਬਿਲੀਅਨ ਰਿਹਾ ਹੈ।