Sunday, 29 Nov 2026
LIVE ਤਾਜ਼ਾ ਖ਼ਬਰਾਂ

ਕੈਨੇਡਾ ਨੂੰ ਤੋੜਨ ਦੀ ਰਾਹ 'ਤੇ ਅਮਰੀਕਾ ! ਅਲਬਰਟਾ ਰੈਫਰੈਂਡਮ ਤੋਂ ਪਹਿਲਾਂ PM ਕਾਰਨੀ ਨੇ ਦੇ'ਤੀ ਚੇਤਾਵਨੀ

ਕੈਨੇਡਾ ਨੂੰ ਤੋੜਨ ਦੀ ਰਾਹ 'ਤੇ ਅਮਰੀਕਾ ! ਅਲਬਰਟਾ ਰੈਫਰੈਂਡਮ ਤੋਂ ਪਹਿਲਾਂ PM ਕਾਰਨੀ ਨੇ ਦੇ'ਤੀ ਚੇਤਾਵਨੀ
ਕੈਲਗਰੀ (ਭਾਸ਼ਾ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਕੈਨੇਡਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਦੇਸ਼ 'ਤੇ ਆਪਣਾ ਕਬਜ਼ਾ ਕਰ ਸਕੇ।
ਕੈਲਗਰੀ (ਭਾਸ਼ਾ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਕੈਨੇਡਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਦੇਸ਼ 'ਤੇ ਆਪਣਾ ਕਬਜ਼ਾ ਕਰ ਸਕੇ। ਕੈਲਗਰੀ ਵਿਖੇ 'ਫੋਰਐਵਰ ਕੈਨੇਡੀਅਨ' ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਤੇਲ ਸਰੋਤਾਂ ਨਾਲ ਭਰਪੂਰ ਅਲਬਰਟਾ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਮਵਾਰ ਨੂੰ ਹੋਣ ਵਾਲੇ ਰੈਫਰੈਂਡਮ ਵਿੱਚ ਕੈਨੇਡਾ ਤੋਂ ਵੱਖ ਹੋਣ ਵੱਲ ਕਦਮ ਨਾ ਵਧਾਉਣ। ਸੋਮਵਾਰ ਨੂੰ ਹੋਣ ਵਾਲੀ ਇਹ ਵੋਟਿੰਗ ਸਿੱਧੇ ਤੌਰ 'ਤੇ ਆਜ਼ਾਦੀ 'ਤੇ ਰੈਫਰੈਂਡਮ ਨਹੀਂ ਹੈ, ਸਗੋਂ ਅਲਬਰਟਾ ਦੇ ਲੋਕ ਇਹ ਤੈਅ ਕਰਨਗੇ ਕਿ ਉਹ ਇੱਕ ਸੂਬੇ ਵਜੋਂ ਕੈਨੇਡਾ ਨਾਲ ਰਹਿਣਾ ਚਾਹੁੰਦੇ ਹਨ ਜਾਂ ਭਵਿੱਖ ਵਿੱਚ ਵੱਖ ਹੋਣ ਦੇ ਰੈਫਰੈਂਡਮ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦੇਣਾ ਚਾਹੁੰਦੇ ਹਨ। ਅਗਰਿਮ ਵੋਟਿੰਗ ਸ਼ਨੀਵਾਰ ਤੱਕ ਚੱਲੇਗੀ, ਜਦੋਂ ਕਿ ਅੰਤਿਮ ਵੋਟਿੰਗ ਸੋਮਵਾਰ ਨੂੰ ਹੋਵੇਗੀ। ਕਾਰਨੀ ਨੇ ਰੈਲੀ ਦੌਰਾਨ ਕਿਹਾ, "ਇਹ ਰੈਫਰੈਂਡਮ ਸਭ ਤੋਂ ਮਾੜੇ ਸਮੇਂ 'ਚ ਹੋ ਰਿਹਾ ਹੈ। ਅੱਜ ਦੁਨੀਆ ਜ਼ਿਆਦਾ ਖਤਰਨਾਕ ਅਤੇ ਵੰਡੀ ਹੋਈ ਹੈ ਸਾਡੀਆਂ ਸਰਹੱਦਾਂ ਤੋਂ ਬਾਹਰ ਕੁਝ ਤਾਕਤਾਂ ਸਾਨੂੰ ਤੋੜਨ ਲਈ ਕੰਮ ਕਰ ਰਹੀਆਂ ਹਨ"। ਕਾਰਨੀ ਦੀ ਇਹ ਚੇਤਾਵਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੈਨੇਡਾ ਵਿਰੁੱਧ ਛੇੜੀ ਗਈ ਟੈਰਿਫ ਜੰਗ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਵਾਰ-ਵਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਦਰਮਿਆਨ ਆਈ ਹੈ। ਮੈਕਗਿਲ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਡੈਨੀਅਲ ਬੇਲੈਂਡ ਅਨੁਸਾਰ ਟਰੰਪ ਦੀਆਂ ਇਨ੍ਹਾਂ ਧਮਕੀਆਂ ਕਾਰਨ ਪੈਦਾ ਹੋਏ 'ਟਰੰਪ ਪ੍ਰਭਾਵ' ਨੇ ਕੈਨੇਡੀਅਨਾਂ ਨੂੰ ਆਪਣੇ ਲੀਡਰ ਦੇ ਪਿੱਛੇ ਇੱਕਜੁੱਟ ਕੀਤਾ ਹੈ। ਕਾਰਨੀ ਨੇ ਦਲੀਲ ਦਿੱਤੀ ਕਿ ਕੈਨੇਡਾ ਨੂੰ ਆਰਥਿਕ ਤੌਰ 'ਤੇ ਹੋਰ ਲਚਕਦਾਰ ਅਤੇ ਅਮਰੀਕਾ 'ਤੇ ਘੱਟ ਨਿਰਭਰ ਬਣਨ ਦੀ ਲੋੜ ਹੈ। ਕਾਰਨੀ ਨੇ ਮੰਨਿਆ ਕਿ ਅਲਬਰਟਾ ਦੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਅਲਹਿਦਗੀ ਦੀ ਭਾਵਨਾ ਅਸਲੀ ਹੈ। ਹਾਲਾਂਕਿ, ਉਨ੍ਹਾਂ ਆਪਣੇ ਪੂਰਵਜ ਜਸਟਿਨ ਟਰੂਡੋ ਦੀਆਂ ਨੀਤੀਆਂ ਤੋਂ ਵੱਖ ਹੋ ਕੇ ਪ੍ਰਸ਼ਾਂਤ ਮਹਾਸਾਗਰ ਤੱਕ ਨਵੀਂ 'ਪੈਸੀਫਿਕ ਲਿੰਕ' ਤੇਲ ਪਾਈਪਲਾਈਨ ਨੂੰ ਤੇਜ਼ੀ ਨਾਲ ਮਨਜ਼ੂਰੀ ਦਿੱਤੀ ਹੈ। ਕਾਰਨੀ ਨੇ ਕਿਹਾ ਕਿ ਇਸ ਪਾਈਪਲਾਈਨ ਨਾਲ 1,40,000 ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ ਅਤੇ ਅਮਰੀਕਾ 'ਤੇ ਨਿਰਭਰਤਾ ਘਟੇਗੀ। ਦੂਜੇ ਪਾਸੇ ਆਜ਼ਾਦੀ ਪੱਖੀ ਗਰੁੱਪ 'ਲੇਟ ਅਲਬਰਟਾ ਡਿਸਾਈਡ' ਦੀ ਕੋ-ਚੇਅਰ ਤਾਨਿਆ ਕਲੇਮੈਂਸ ਅਤੇ ਆਗੂ ਕੀਥ ਵਿਲਸਨ ਨੇ ਕਿਹਾ ਕਿ ਕਾਰਨੀ ਦੇ ਸਮਝੌਤੇ ਸਿਰਫ਼ ਜ਼ਬਾਨੀ ਦਾਅਵੇ ਹਨ ਜੋ ਅਲਬਰਟਾ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸ਼ਿਕਾਇਤਾਂ ਦਾ ਹੱਲ ਨਹੀਂ ਕਰਦੇ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ, ਜਿਨ੍ਹਾਂ ਨੇ ਇਹ ਵੋਟਿੰਗ ਕਰਵਾਈ ਹੈ, ਨੇ ਬੁੱਧਵਾਰ ਨੂੰ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਕੈਨੇਡਾ ਨਾਲ ਰਹਿਣ ਦੇ ਪੱਖ 'ਚ ਵੋਟ ਪਾਈ ਹੈ।

ਸੰਬੰਧਿਤ ਖ਼ਬਰਾਂ

ਹੋਰ ਵੇਖੋ
ਤਾਜ਼ਾ ਖ਼ਬਰਾਂ

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Allow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰ ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌਸਮ ਦੇਖ ਸਕਦੇ ਹੋ।

ਮੁੱਖ ਸਵਾasdsadਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨsdfsdf।

ਹਾਂ, ਤੁਸੀਂ 'Contacsfdsft Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Alsdfsdflow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰ ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌsdfsdfਸਮ ਦੇਖ ਸਕਦੇ ਹੋ।

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖsdfsdf਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂdfgsdgsg ਖ਼ਬਰਾਂ।

ਬ੍ਰਾਊਜ਼ਰ 'ਤੇ 'Alloewrwerw' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰewrwer ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌਸਮ ਦੇਖ ਸਕਦੇ ਹੋ।

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀqweqweਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭqweqweੇਜ ਸਕਦੇ ਹੋ।

ਪੰਜਾਬ, ਕੈਨੇਡਾqweqwe, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Allow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲasdasdqwe ਜੁੜੋ।

ਵੈੱਬਸਾਈਟasdasdas ਮੌਸਮ ਦੇਖ ਸਕਦੇ ਹੋ।