Sunday, 29 Nov 2026
LIVE ਤਾਜ਼ਾ ਖ਼ਬਰਾਂ

ਕੈਨੇਡਾ 'ਚ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ ! ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 3 ਹੋਰ ਜ਼ਖ਼ਮੀ

ਕੈਨੇਡਾ 'ਚ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ ! ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 3 ਹੋਰ ਜ਼ਖ਼ਮੀ
ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੈਰਿਟ ਨੇੜੇ ਹਾਈਵੇਅ 5 'ਤੇ ਸ਼ਨੀਵਾਰ ਸਵੇਰੇ
ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੈਰਿਟ ਨੇੜੇ ਹਾਈਵੇਅ 5 'ਤੇ ਸ਼ਨੀਵਾਰ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਹਰਿਆਣਾ ਦੇ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਪੰਜਾਬੀ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਮੁੱਢਲੀ ਜਾਣਕਾਰੀ ਅਨੁਸਾਰ 22 ਸਾਲਾ ਡਰਾਈਵਰ, ਜੋ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿੱਚ ਸੀ, ਹਾਈਵੇਅ 'ਤੇ ਗਲਤ ਪਾਸੇ ਤੋਂ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਉਸਦੀ ਗੱਡੀ ਸਾਹਮਣੇ ਤੋਂ ਆ ਰਹੀ ਉਸ ਕਾਰ ਨਾਲ ਟਕਰਾ ਗਈ, ਜਿਸ ਵਿੱਚ ਚਾਰ ਪੰਜਾਬੀ ਨੌਜਵਾਨ ਸਵਾਰ ਸਨ। ਮ੍ਰਿਤਕ ਦੀ ਪਛਾਣ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਰੱਟਕ ਦੇ ਰਹਿਣ ਵਾਲੇ ਜਸਕੀਰਤ ਸਿੰਘ ਵਜੋਂ ਹੋਈ ਹੈ। ਉਸਦੇ ਮਾਤਾ-ਪਿਤਾ ਨੇ ਲਾਸ਼ ਦੀ ਪਛਾਣ ਕੀਤੀ ਹੈ। ਜ਼ਖ਼ਮੀ ਹੋਏ ਤਿੰਨਾਂ ਨੌਜਵਾਨਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ। ਮੁੱਢਲੀ ਰਿਪੋਰਟਾਂ ਮੁਤਾਬਕ, ਜਸਕੀਰਤ ਅਤੇ ਉਸਦੇ ਤਿੰਨ ਦੋਸਤ ਸਵੇਰੇ ਕਰੀਬ 5 ਵਜੇ ਇੱਕ ਚਿੱਟੇ ਰੰਗ ਦੀ ਟੋਇਟਾ ਕਾਰ ਵਿੱਚ ਸਰੀ ਤੋਂ ਐਡਮੰਟਨ ਲਈ ਰਵਾਨਾ ਹੋਏ ਸਨ। ਜਦੋਂ ਉਹ ਹਾਈਵੇਅ 5 'ਤੇ ਮੈਰਿਟ ਨੇੜੇ ਪਹੁੰਚੇ, ਤਾਂ ਕਾਲੇ ਰੰਗ ਦੀ ਟੋਇਟਾ ਟਾਕੋਮਾ ਗੱਡੀ ਚਲਾ ਰਿਹਾ 22 ਸਾਲਾ ਇੱਕ ਗੋਰਾ ਵਿਅਕਤੀ ਕਥਿਤ ਤੌਰ 'ਤੇ ਗਲਤ ਦਿਸ਼ਾ ਤੋਂ ਆਇਆ ਅਤੇ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਵਿੱਚ ਜਸਕੀਰਤ ਦੀ ਮੌਤ ਹੋ ਗਈ, ਜਦਕਿ ਉਸਦੇ ਤਿੰਨ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਕੈਲੋਨਾ ਅਤੇ ਕੈਮਲੂਪਸ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸੱਟਾਂ ਕਾਰਨ ਉਨ੍ਹਾਂ ਵਿੱਚੋਂ ਇੱਕ ਨੂੰ 'ਆਰਟੀਫੀਸ਼ੀਅਲ ਓਸਟੋਮੀ ਬੈਗ' ਲਗਾਉਣ ਦੀ ਲੋੜ ਪਈ ਹੈ। ਤੀਜੇ ਜ਼ਖ਼ਮੀ ਨੌਜਵਾਨ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ 22 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ 'ਤੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਸ਼ੱਕ ਹੈ। ਜਾਂਚ ਬਾਰੇ ਹੋਰ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ ਹਨ। ਦੂਜੇ ਪਾਸੇ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਜਸਕੀਰਤ ਆਪਣੇ ਕਿਸਾਨ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸਦੇ ਪਰਿਵਾਰ ਵਿੱਚ ਮਾਤਾ, ਪਿਤਾ ਅਤੇ ਭੈਣ ਹਨ। ਉਸਦੀ ਅਚਾਨਕ ਮੌਤ ਨਾਲ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਦੋਸਤਾਂ ਅਤੇ ਰਿਸ਼ਤੇਦਾਰਾਂ ਨੇ 'ਗੋ-ਫੰਡ-ਮੀ' 'ਤੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਤਾਂ ਜੋ ਜਸਕੀਰਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਜਾਣ ਵਿਚ ਉਸ ਦੇ ਮਾਪਿਆਂ ਦੀ ਮਦਦ ਕੀਤੀ ਜਾ ਸਕੇ ਅਤੇ ਜ਼ਖ਼ਮੀ ਨੌਜਵਾਨਾਂ ਦੇ ਇਲਾਜ ਦੇ ਖਰਚਿਆਂ ਵਿਚ ਵੀ ਸਹਾਇਤਾ ਮਿਲੇ। ਪਰਿਵਾਰ ਅਨੁਸਾਰ ਜਸਕੀਰਤ ਕੈਨੇਡਾ ਵਿੱਚ ਸ਼ਰਨਾਰਥੀ ਵਜੋਂ ਰਹਿ ਰਿਹਾ ਸੀ ਅਤੇ ਪਿਛਲੇ ਹਫ਼ਤੇ 'ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ' ਨੇ ਉਸਦੇ ਕੇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਘਟਨਾਕ੍ਰਮ ਨਾਲ ਇਹ ਉਮੀਦਾਂ ਜਾਗ ਪਈਆਂ ਸਨ ਕਿ ਉਸਨੂੰ ਜਲਦੀ ਹੀ ਕੈਨੇਡਾ ਵਿੱਚ ਸਥਾਈ ਨਿਵਾਸ ਮਿਲ ਜਾਵੇਗਾ।

ਸੰਬੰਧਿਤ ਖ਼ਬਰਾਂ

ਹੋਰ ਵੇਖੋ
ਤਾਜ਼ਾ ਖ਼ਬਰਾਂ

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Allow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰ ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌਸਮ ਦੇਖ ਸਕਦੇ ਹੋ।

ਮੁੱਖ ਸਵਾasdsadਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨsdfsdf।

ਹਾਂ, ਤੁਸੀਂ 'Contacsfdsft Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Alsdfsdflow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰ ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌsdfsdfਸਮ ਦੇਖ ਸਕਦੇ ਹੋ।

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖsdfsdf਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂdfgsdgsg ਖ਼ਬਰਾਂ।

ਬ੍ਰਾਊਜ਼ਰ 'ਤੇ 'Alloewrwerw' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰewrwer ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌਸਮ ਦੇਖ ਸਕਦੇ ਹੋ।

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀqweqweਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭqweqweੇਜ ਸਕਦੇ ਹੋ।

ਪੰਜਾਬ, ਕੈਨੇਡਾqweqwe, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Allow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲasdasdqwe ਜੁੜੋ।

ਵੈੱਬਸਾਈਟasdasdas ਮੌਸਮ ਦੇਖ ਸਕਦੇ ਹੋ।