ਜਿਨਪਿੰਗ ਨਾਲ ਮੁਲਾਕਾਤ ਮਗਰੋਂ ਕਾਰਨੀ ਦਾ ਵੱਡਾ ਐਲਾਨ, ਚੀਨ ਨੇ ਵਧਾਈ ਟੈਰਿਫ ਰਾਹਤ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੌਰਾਨ ਨਵੀਂ ਟ੍ਰੇਡ ਡੀਲ secure ਕੀਤੀ ਹੈ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੌਰਾਨ ਨਵੀਂ ਟ੍ਰੇਡ ਡੀਲ secure ਕੀਤੀ ਹੈ, ਜਿਸ ਤਹਿਤ ਬੀਜਿੰਗ ਨੇ ਕਰੀਬ $400 ਮਿਲੀਅਨ ਦੇ ਕੈਨੇਡੀਅਨ pork ਅਤੇ seafood exports 'ਤੇ ਟੈਰਿਫ ਰਾਹਤ ਵਧਾਉਣ ਦੀ ਸਹਿਮਤੀ ਦਿੱਤੀ ਹੈ।
ਇਸ ਦੇ ਬਦਲੇ ਵਿਚ ਔਟਵਾ ਚੀਨ ਦੇ ਕੁਝ ਖਾਸ ਸਟੀਲ ਅਤੇ ਐਲੂਮੀਨੀਅਮ products 'ਤੇ ਟੈਰਿਫ ਛੋਟ ਨੂੰ ਘੱਟੋ-ਘੱਟੋ ਦੋ ਸਾਲ ਹੋਰ ਵਧਾਉਣ ਲਈ ਸਹਿਮਤ ਹੋਇਆ ਹੈ, ਜਿਨ੍ਹਾਂ ਦੀ ਕੈਨੇਡਾ ਵਿਚ ਉਪਲਬਧਤਾ ਬਹੁਤ ਘੱਟ ਹੈ ਜਾਂ ਜੋ ਇਥੇ ਮੌਜੂਦ ਨਹੀਂ ਹਨ। ਪੀ.ਐੱਮ. ਕਾਰਨੀ ਨੇ ਸ਼ੇਨਜ਼ੇਨ ਵਿਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਮੌਕੇ ਜਿਨਪਿੰਗ ਨਾਲ ਇੱਕ ਮੀਟਿੰਗ ਮਗਰੋਂ ਇਸ ਕਦਮ ਦੀ ਘੋਸ਼ਣਾ ਕੀਤੀ।
ਇਸ ਸਾਲ ਚੀਨ ਵਿਚ ਦੋਵਾਂ ਆਗੂਆਂ ਦੀ ਇਹ ਦੂਜੀ ਆਹਮੋ-ਸਾਹਮਣੇ ਮੁਲਾਕਾਤ ਸੀ, ਇਸ ਤੋਂ ਪਹਿਲਾਂ ਜਨਵਰੀ ਵਿਚ ਕਾਰਨੀ ਬੀਜਿੰਗ ਗਏ ਸਨ, ਜੋ 8 ਸਾਲਾਂ ਤੋਂ ਵੱਧ ਸਮੇਂ ਬਾਅਦ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਚੀਨੀ ਰਾਸ਼ਟਰਪਤੀ ਦੀ ਪਹਿਲੀ ਅਧਿਕਾਰਤ ਮੀਟਿੰਗ ਸੀ।