ਗੁਰਦਾਸਪੁਰ 'ਚ ਇਸ ਪਿੰਡ ਦੇ ਆੜ੍ਹਤੀ ਦੇ ਘਰ NIA ਦੀ ਰੇਡ
ਰਦਾਸਪੁਰ ਦੇ ਪਿੰਡ ਮੁੰਨਣ ਕਲਾਂ (ਬਜਾੜ) 'ਚ ਅੱਜ ਸਵੇਰੇ ਤੜਕਸਾਰ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਰੇਡ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਗੁਰਦਾਸਪੁਰ(ਗੋਰਾਇਆ)- ਗੁਰਦਾਸਪੁਰ ਦੇ ਪਿੰਡ ਮੁੰਨਣ ਕਲਾਂ (ਬਜਾੜ) 'ਚ ਅੱਜ ਸਵੇਰੇ ਤੜਕਸਾਰ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਰੇਡ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ, ਇਹ ਕਾਰਵਾਈ ਪਿੰਡ 'ਚ ਰਹਿੰਦੇ ਇਕ ਆੜ੍ਹਤੀ ਦੇ ਘਰ ਵਿਖੇ ਕੀਤੀ ਗਈ ਦੱਸੀ ਜਾ ਰਹੀ ਹੈ।
ਸੂਤਰਾਂ ਮੁਤਾਬਕ, ਇਹ ਮਾਮਲਾ ਵਿਦੇਸ਼ ਤੋਂ ਪੈਸੇ ਟ੍ਰਾਂਸਫਰ ਹੋਣ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਾਂਚ ਏਜੰਸੀ ਦੇ ਅਧਿਕਾਰੀਆਂ ਵੱਲੋਂ ਸਬੰਧਤ ਵਿਅਕਤੀ ਨੂੰ ਕੋਈ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਨੋਟਿਸ ਜਾਰੀ ਹੋਣ ਦੇ ਕਾਰਨਾਂ ਅਤੇ ਜਾਂਚ ਦੇ ਅਸਲ ਵਿਸ਼ੇ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।
ਇਸ ਮਾਮਲੇ ਸਬੰਧੀ ਨਾ ਤਾਂ ਕੋਈ ਅਧਿਕਾਰੀ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਨਾ ਹੀ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ। ਇਸ ਕਾਰਨ ਐਨਆਈਏ ਦੀ ਕਾਰਵਾਈ ਦੇ ਪੂਰੇ ਵੇਰਵੇ ਅਜੇ ਸਪੱਸ਼ਟ ਨਹੀਂ ਹੋ ਸਕੇ ਹਨ।