Sunday, 29 Nov 2026
LIVE ਤਾਜ਼ਾ ਖ਼ਬਰਾਂ

ਅਣਪਛਾਤੇ ਹਮਲਾਵਰਾਂ ਨੇ ਕਾਂਗਰਸੀ ਆਗੂ ਦੇ ਘਰ ’ਤੇ ਚਲਾਈਆਂ ਗੋਲੀਆਂ, ਮੰਗੀ 5 ਕਰੋੜ ਦੀ ਫਿਰੌਤੀ

ਅਣਪਛਾਤੇ ਹਮਲਾਵਰਾਂ ਨੇ ਕਾਂਗਰਸੀ ਆਗੂ ਦੇ ਘਰ ’ਤੇ ਚਲਾਈਆਂ ਗੋਲੀਆਂ, ਮੰਗੀ 5 ਕਰੋੜ ਦੀ ਫਿਰੌਤੀ
ਜ਼ਿਲ੍ਹਾ ਤਰਨਤਾਰਨ ਵਿਚ ਗੈਂਗਸਟਰਾਂ ਦੇ ਨਾਂ ’ਤੇ ਫਿਰੌਤੀਆਂ ਮੰਗਣ ਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਗੋਲੀਆਂ ਚਲਾਉਣ ਦੀਆਂ ਵਧਦੀਆਂ ਘਟਨਾਵਾਂ ਕਾਰਨ ਆਮ ਲੋਕਾਂ ਤੇ ਕਾਰੋਬਾਰੀਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਤਰਨਤਾਰਨ (ਰਮਨ) : ਜ਼ਿਲ੍ਹਾ ਤਰਨਤਾਰਨ ਵਿਚ ਗੈਂਗਸਟਰਾਂ ਦੇ ਨਾਂ ’ਤੇ ਫਿਰੌਤੀਆਂ ਮੰਗਣ ਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਗੋਲੀਆਂ ਚਲਾਉਣ ਦੀਆਂ ਵਧਦੀਆਂ ਘਟਨਾਵਾਂ ਕਾਰਨ ਆਮ ਲੋਕਾਂ ਤੇ ਕਾਰੋਬਾਰੀਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਲੜੀ ਤਹਿਤ ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕੋ ਰਾਤ ਦੋ ਵੱਖ-ਵੱਖ ਘਰਾਂ ਦੇ ਬਾਹਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਜਿੱਥੇ ਇਲਾਕੇ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ, ਉੱਥੇ ਹੀ ਪੁਲਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਵੀਰਵਾਰ ਦੇਰ ਰਾਤ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਕਸਬੇ ਦੇ ਰਹਿਣ ਵਾਲੇ ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਗੁਰਮੇਜ ਸਿੰਘ ਖੱਖ ਦੇ ਘਰ ਨੂੰ ਮੁੱਖ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ। ਪੀੜਤ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਦੀ ਮੰਗ ਸਬੰਧੀ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਪਰਿਵਾਰ ਨੂੰ ਲਗਾਤਾਰ ਮਿਲ ਰਹੀਆਂ ਇਨ੍ਹਾਂ ਧਮਕੀਆਂ ਦੇ ਬਾਵਜੂਦ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਪੂਰਾ ਪਰਿਵਾਰ ਦਹਿਸ਼ਤ ਦੇ ਸਾਏ ਹੇਠ ਜੀਅ ਰਿਹਾ ਹੈ। ਕਾਂਗਰਸੀ ਆਗੂ ਗੁਰਮੇਜ ਸਿੰਘ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 'ਪ੍ਰਭ ਦਾਸੂਵਾਲ' ਦੇ ਨਾਂ ’ਤੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਲਗਾਤਾਰ ਧਮਕਾਇਆ ਜਾ ਰਿਹਾ ਹੈ ਤੇ ਉਨ੍ਹਾਂ ਕੋਲੋਂ 5 ਕਰੋੜ ਰੁਪਏ ਦੀ ਵੱਡੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਵੀਰਵਾਰ ਰਾਤ ਨੂੰ ਜਦੋਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਤਾਂ ਉਹ ਘਰ ਦੀ ਪਹਿਲੀ ਮੰਜ਼ਿਲ ਉੱਪਰ ਲੱਗੇ ਸ਼ੀਸ਼ਿਆਂ ਨੂੰ ਜਾ ਲੱਗੀਆਂ। ਇਸ ਘਟਨਾ ਤੋਂ ਬਾਅਦ ਪਰਿਵਾਰ ਦੀ ਚਿੰਤਾ ਅਤੇ ਡਰ ਹੋਰ ਵੀ ਜ਼ਿਆਦਾ ਵਧ ਗਿਆ ਹੈ। ਇਸ ਸਬੰਧੀ ਜਦੋਂ ਡੀ.ਐੱਸ.ਪੀ. ਗੋਇੰਦਵਾਲ ਹਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਗੁਰਮੇਜ ਸਿੰਘ ਦੇ ਬਿਆਨਾਂ ਹੇਠ ਤੁਰੰਤ ਪਰਚਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸੰਬੰਧਿਤ ਖ਼ਬਰਾਂ

ਹੋਰ ਵੇਖੋ
ਤਾਜ਼ਾ ਖ਼ਬਰਾਂ

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Allow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰ ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌਸਮ ਦੇਖ ਸਕਦੇ ਹੋ।

ਮੁੱਖ ਸਵਾasdsadਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨsdfsdf।

ਹਾਂ, ਤੁਸੀਂ 'Contacsfdsft Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Alsdfsdflow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰ ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌsdfsdfਸਮ ਦੇਖ ਸਕਦੇ ਹੋ।

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖsdfsdf਼ਬਰਾਂ 24/7 ਤਾਜ਼ਾ ਅਪਡੇਟ ਹੁੰਦੀਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭੇਜ ਸਕਦੇ ਹੋ।

ਪੰਜਾਬ, ਕੈਨੇਡਾ, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂdfgsdgsg ਖ਼ਬਰਾਂ।

ਬ੍ਰਾਊਜ਼ਰ 'ਤੇ 'Alloewrwerw' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲ ਜੁੜੋ।

ਵੈੱਬਸਾਈਟ ਦੇ ਉੱਪਰewrwer ਨੈਵਬਾਰ (Navbar) ਵਿੱਚ ਐਡਮੰਟਨ ਦਾ ਲਾਈਵ ਮੌਸਮ ਦੇਖ ਸਕਦੇ ਹੋ।

ਮੁੱਖ ਸਵਾਲ (FAQ)

ਆਮ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ

ਸਾਡੀ ਵੈੱਬਸਾਈਟ 'ਤੇ ਖ਼ਬਰਾਂ 24/7 ਤਾਜ਼ਾ ਅਪਡੇਟ ਹੁੰਦੀqweqweਆਂ ਹਨ।

ਹਾਂ, ਤੁਸੀਂ 'Contact Us' ਪੰਨੇ ਰਾਹੀਂ ਸਾਨੂੰ ਖ਼ਬਰ ਜਾਂ ਸੁਝਾਅ ਭqweqweੇਜ ਸਕਦੇ ਹੋ।

ਪੰਜਾਬ, ਕੈਨੇਡਾqweqwe, ਖੇਡਾਂ, ਮਨੋਰੰਜਨ ਅਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ।

ਬ੍ਰਾਊਜ਼ਰ 'ਤੇ 'Allow' ਬਟਨ ਦੱਬੋ ਜਾਂ ਸਾਡੇ WhatsApp ਚੈਨਲ ਨਾਲasdasdqwe ਜੁੜੋ।

ਵੈੱਬਸਾਈਟasdasdas ਮੌਸਮ ਦੇਖ ਸਕਦੇ ਹੋ।